Punjabi Jokes – ਪੰਜਾਬੀ ਚੁਟਕਲੇ

After Funny Punjabi Status and Punjabi Attitude Status. Today We are going to share Punjabi Jokes (Punjabi Chutkule). Share it with your friends on Whatsapp and Facebook.


Funny Punjabi Jokes


ਬਾਪੂ : ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ ਪੁੱਤ : ਬਾਪੂ ਰੋਟੀ ਤਾ ਹੈਨੀ !
#ਬਾਪੂ : ਫਿਰ ਡਾਂਗ ਹੀ ਲੈ ਆ ਖਾਲੀ ਤਾ ਜਾਣ ਨੀ ਦੇਣੇ


ਹੱਥ ਵਿੱਚ ਸੋਟੀ ਮੋਢੇ ਪਰਨਾ, ਕੰਮ ਕਰਨ ਤੋਂ ਫੇਰ ਕੀ ਡਰਨਾ
ਦਿਨ ਚੜਦੇ ਨੂੰ ਦਿੰਦਾ ਹੋਕਾ ਨੀ, ਕੋਠੇ ਚੜ ਕੇ ਦੇਖ ਕੁੜੇ
ਤੇਰਾ ਯਾਰ ਵਪਾਰੀ ਡੰਗਰਾਂ ਦਾ, ਕੋਈ ਕੱਟਾ ਵੱਛਾ ਵੇਚ ਕੁੜੇ !


ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. sad
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
ਬੇਟਾ … ਕੰਮਵਾਲੀ ਨੇ ਕਿਹੜਾ ਸੁਣਾਏ ਸੀ


ਸਾਲ਼ੇ ਦੇ ਵਿਆਹ ਵਿੱਚ ਸਹੁਰੀਂ ਗਿਆ ਇੱਕ ਬੰਦਾ ਪੈੱਗ ਲਾਕੇ ਡੀਜ਼ੇ ਵਾਲ਼ੇ ਤੋਂ ਬਾਰ ਬਾਰ ਇਕੋ ਗੀਤ ਲਵਾਈ ਜਾਵੇ,..
”ਸਾਰੇ ਪਿੰਡ ਤੋਂ ਸੂਤ ਨੀ ਆਉਣਾਂ… ਜੇ ਰੁਸ ਗਿਆ ਪ੍ਰਾਹੁਣਾ”…
ਜਦੋਂ ਨੌਂਵੀਂ ਦਸਵੀਂ ਵਾਰ ਗਾਣਾਂ ਵੱਜਿਆ ਤਾਂ ਇੱਕ ਅੱਕਿਆ ਬਜੁਰਗ ਉੱਠਕੇ ਕਹਿੰਦਾ,
..’ਸੂਤ ਤਾਂ ਮੈਂ ਮਿੰਟ ‘ਚ ਕਰ ਦਿਆਂ….ਪਰ ਤੂੰ ਮੁੜਕੇ ਸਹੁਰੀਂ ਨੀ ਆਉਣਾਂ!!


ਟੀਚਰ : ਦੱਸੋ ਬੱਚਿਓ ਜੇ ਕੋਈ ਛੋਟਾ ਗ੍ਰਿਹ ਧਰਤੀ ਨਾਲ ਟਕਰਾ ਜਾਵੇ ਤਾਂ ਕੀ ਹੋਵੇਗਾ ?
ਵਿਦਿਆਰਥੀ : ਟੰਨਨਨਨਨਨ ਦੀ ਆਵਾਜ ਆਵੇਗੀ I
ਟੀਚਰ : ਕਿਉ ?
ਵਿਦਿਆਰਥੀ : ਕਿਉਂਕਿ ਇਹ ਦੁਨੀਆਂ ਪਿੱਤਲ ਦੀ,, ਇਹ ਦੁਨੀਆਂ ਪਿੱਤਲ ਦੀ


ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
ਪਹਿਲੀ ਦੂਜੀ ਨੂੰ ……..??
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ .. ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।


Punjabi jokes for fb

ਪਿਤਾ—- ਬੇਟਾ ਇਸ ਬਾਰ ਪੇਪਰਾਂ ਵਿਚੋਂ ਨੰਬਰ 90% ਲੈ ਕੇ ਆਉਣਾ ,,

ਬੇਟਾ—–ਨਹੀਂ ਪਾਪਾ 100%ਲੈ ਕੇ ਆਉਂਗਾ,,

ਪਿਤਾ—–ਮਜਾਕ ਨਾ ਕਰ,,, ਬੇਟਾ —–ਸ਼ੁਰੂ ਕਿਸ ਨੇ ਕੀਤਾ ਸੀ


ਪੰਜਾਬ ਚੋ 3 ਪੰਜਾਬੀਆਂ ਨੂੰ ਚੰਨ ਤੇ ਭੇਜਿਆ …
ਪੰਜਾਬੀ ਰਾਕਟ ਅੱਧੇ ਰਸਤੇ ਚੋ ਵਾਪਿਸ ਲੈ ਆਏ..
ਪੁੱਛਣ ਤੇ ਪੰਜਾਬੀ ਕਹਿੰਦੇ… “ਅੱਜ ਤਾਂ ਮੱਸਿਆ ਹੈ, ਚੰਨ ਤਾਂ ਹੋਣਾ ਈ ਨੀ


ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
ਪੱਪੂ : A.B.D.ਏ
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ


ਪਿਤਾ ਆਹ ਲੈ ਬੇਟਾ 2000 ਰੁਪਏ.
ਪੁੱਤਰ 2000 ਰੁਪਏ ਕਾਹਦੇ ਲਈ.
ਪਿਤਾ ਤੂੰ ਜਦੋਂ ਦਾ ਵਟਸਐਪ ਸੁਰੂ ਕੀਤਾ ਹੈ. ਉਦੋਂ ਤੋਂ ਰਾਤ ਨੂੰ ਸਕਿਉਰਟੀ ਗਾਰਡ ਨਹੀ ਰੱਖਣਾ ਪੈ ਰਿਹਾ ਹੈ ਇਹ ਤੇਰੀ ਮਿਹਨਤ ਦੀ ਕਮਾਈ ਹੈ ਪਾਗਲ ਰੱਖ ਲੈ.!!


ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਉਹ #ਸੈਲਫੀ ਲੈ ਰਹੀ ਆ… ਮਾਂ :- ਮਰਜੋ ਕੰਜਰੋ ! ਮੇਰੀ ਤਾਂ ਜਾਨ ਕੱਢ ਦਿੱਤੀ ਸੀ ਚੁਡੇਲ ਨੇ


ਟੈਨਸ਼ਨ ਜਾਂ ਚਿੰਤਾ ਦੂਰ ਕਰਨ ਦਾ ਸਿਰਫ ਇਕੋ ਹੀ ਤਰੀਕਾ ਹੈ,
ਅੱਖਾਂ ਬੰਦ ਕਰ ਕੇ ਰੋਜਾਨਾ ਸਵੇਰੇ ਸ਼ਾਮ ਇਹ ਮੰਤਰ ਬੋਲੋ,
” ਢੱਠੇ ਖੂਹ ਚ ਜਾਵੇ ਦੁਨੀਆਂ “


Punjabi jokes for Whatsapp

10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ, ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ, ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ, ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ, ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ


Police ਵਾਲੇ ਨੇ ਸ਼ਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ ???
ਸਰਾਬੀ – ਕੀ ਕਰਾ ਮਜਬੂਰੀ ਸੀ,
Police ਵਾਲਾ – ਕੀ ਮਜਬੂਰੀ ਸੀ?
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ


ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ ਠੌਕ ਕੇ ਉਲਟਾ ਕਹਿੰਦਾ :-
ਅੱਜ ਤੇਰੀ ਕਿਸਮਤ ਚੰਗੀ ਏ
ਬੰਦਾ ਪੁਛਦਾ:- ਕਿਉ ?
ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ
ਨਹੀਂ ਤਾਂ ਮੈਂ ਟਰੱਕ ਚਲਾਉਂਦਾ ਹੁੰਦਾ !!


ਇੱਕ ਜਨਾਨੀ ਬਸ ‘ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ ‘ਚ ਬੈਠਾ ਸੀ !


ਅਧਿਆਪਕ ਨੇ ਸਾਰੀ ਜਮਾਤ ਨੂੰ ਲੇਖ ਲਿਖਣ ਨੂੰ ਦਿੱਤਾ ਲੇਖ ਸੀ ”ਕ੍ਰਿਕੇਟ ਦਾ ਮੈਚ ”
ਸਾਰੀ ਜਮਾਤ ਨੂੰ ਲੇਖ ਲਿੱਖਣ ‘ਚ 30 ਮਿੰਟ ਤੋ ਵੀ ਵੱਧ ਸਮਾਂ ਲਗ ਗਿਆ
ਪਰ ਆਪਣੇ ਪੱਪੂ ਨੇ ਇੱਕ ਲਾਈਨ ‘ਚ ਸਾਰਾ ਲੇਖ ਲਿਖ ਕੇ ਪਰਾਂ ਮਾਰਿਆ
ਪੱਪੂ ਨੇ ਲਿਖਿਆ ਸੀ..”ਮੀਂਹ ਕਰਕੇ ਮੈਚ ਰੱਦ “


Best Punjabi jokes

ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸੌਹਰੇ ਦਾ ਨਾਮ ਹੈ… ! ! ”
ਅਤੇ ਸੌਹਰੇ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
“ਮੰਮੀ ਜੀ ਦਹੀ ਵਿਚੋਂ ਸੌਹਰਾ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ”


ਪੇਪਰ ‘ਚ ਪੁੱਛਿਆ ਗਿਆ ..ਚੈਲੰਜ ਕੀ ਹੈ??..ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ…
ਅਤੇ ਪੇਪਰ ਦੇ ਆਖਰੀ ਪੰਨੇ ‘ਚ ਲਿਖਿਆ ਜੇ ਬੰਦੇਂ ਦਾ ਪੁੱਤ ਏ, ਤਾਂ ਪਾਸ ਕਰਕੇ ਵਿਖਾ ਇਹ ਮੇਰੇ ਵੱਲੋ ਤੈਨੂੰ ਚੈਲੰਜ ਏ..


Read Also: Funny Punjabi Status


ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ,
ਤੇ ਜਾ ਕੇ ਦੇਖਿਆ ਸਚੀਂ ਸਾਲਾ ਕੋਈ ਹੈਨੀ ਸੀ ਘਰ, ਤਾਲਾ ਲੱਗਾ ਸੀ !


ਸਚਿਨ: I love u ਸੋਹਣੀਏ .
ਪੰਜਾਬੀ ਕੁੜੀ : ਤੇਰੇ ਵਿਚ ਕਿ ਖਾਸ ਹੈ ਕੇ ਮੈਂ ਤੈਨੂੰ ਪਿਆਰ ਕਰਾ?? .
ਸਚਿਨ: ਵੀਰ ਤੇਰਾ ਪੰਜਾਬੀ ਯੂਨੀਵਰਸਿਟੀ ਦਾ TOPPER ਆ


Teacher Punjabi jokes

ਕੁੜੀ ਟੀਚਰ ਨੂੰ :- ਸਰ, ਕਲਾਸ ਦੇ ਸਾਰੇ ਮੁੰਡੇ ਮੈਨੂੰ ਭੂਆ ਭੂਆ ਕਹਿੰਦੇ ਨੇ.
ਟੀਚਰ :- ਕੌਣ ਕੌਣ ਇਹਨੂੰ ਭੂਆ ਕਹਿੰਦਾ, ਹੱਥ ਖੜਾ ਕਰੋ
ਸੰਤੇ ਤੋਂ ਬਿਨਾਂ ਸੱਭ ਨੇ ਹੱਥ ਖੜਾ ਕਰ ਦਿੱਤਾ.
ਟੀਚਰ :- ਸੰਤੇ, ਤੂੰ ਇਹਨੂੰ ਭੂਆ ਨਹੀਂ ਕਹਿੰਦਾ ?
ਸੰਤਾ :- ਸਰ ਮੈਂ ਤਾਂ ਇਹਨਾਂ ਸਾਰਿਆਂ ਦਾ ਫੁੱਫੜ ਹਾਂ.


ਇੱਕ ਸ਼ਰਾਬੀ ਦਾਰੂ ਪੀ ਕੇ ਮਰ ਗਿਆ,
ਪਰ ਉਹਦੀ ਦਾਰੂ ਪ੍ਰਤੀ ਸ਼ਰਧਾ ਦੇਖੋ !
ਉਹ ਮਾਰਦਾ ਮਾਰਦਾ ਵੀ ਕਹਿ ਗਿਆ
ਸ਼ਰਾਬ ਤੇ ਠੀਕ ਸੀ, ਸਾਲਾ ਲੀਵਰ ਹੀ ਕਮਜ਼ੋਰ ਸੀ !


ਪੱਪੂ ਚੋਰੀ ਚੋਰੀ ਨਰਕ ਤੋਂ ਸਵਰਗ ‘ਚ ਵੜ ਗਿਆ, ਦੇਵਤਿਆਂ ਨੇ ਫੜ ਲਿਆ ਤੇ ਚੰਗਾ ਛਿੱਤਰ ਫੇਰਿਆ,
ਛਿੱਤਰ ਖਾਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਠਿਆ ਤੇ ਬੋਲਿਆ, ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤਾਂ ਕੋਈ ਸਵਰਗ ਨਹੀਂ ਆਉਂਦਾ II


ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ,
ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ,
ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ “ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ” I


Raju :- ਲੰਦਨ ਦੇ ਇਕ ਹੋਟਲ ‘ਚ ਮੁਰਗਾ ਖਾਣ ਗਿਆ,
ਪਰ ਮੁਰਗੇ ਨੂੰ English ‘ਚ ਕੀ ਆਖਦੇ ਨੇ ਭੁੱਲ ਗਿਆ…
ਵੇਟਰ :- What do you like to have sir ?
Raju:- One ਪਟੇਲ Egg ਦੇ papa ਪਲੀਜ


ਇਕ ਵਾਰ ਰਾਜਾ ਤੇ ਇਕ ਅੰਗਰੇਜ ਟ੍ਰੇਨ ਚ ਸਫਰ ਕਰਨ ਲੱਗ ਜਾਂਦੇ
ਅੰਗਰੇਜ ਕਹਿੰਦਾ ਮੈਂ ਤੈਨੂੰ ਇਕ ਪੋਇਮ ਸੁਣਾਉਣਾ
ਰਾਜਾ ਕਹਿੰਦਾ ਸੁਣਾ ਫੇਰ
ਅੰਗਰੇਜ “Twinkle twinkle little start!! How I wonder what you are”
ਅੰਗਰੇਜ ਕਹਿੰਦਾ ਹੁਣ ਤੂੰ ਸੁਣਾ
ਰਾਜਾ ” ਟੀਂਡੇ ਟੀਂਡੇ ਅੰਬ ਦਾ ਅਚਾਰ.. ਖਾਓ ਰੋਟੀ ਮਾਰੋ ਡਕਾਰ.


ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ
ਪੱਪੂ:- ਫਾਇਰ ਬ੍ਰ੍ਗੇਡ
ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ !!


ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ‘ਤੇ ਬੈਠ ਜਾਂਦਾ….
ਸੱਸ :- ਪੁੱਤ.ਜਮੀਨ ਤੇ’ ਕਿਉਂ ਬੈਠਾ,ਸੋਫੇ ‘ਤੇ ਬੈਠ ..
ਝੰਡਾ ਅਮਲੀ :- ਸੋਫੇ ‘ਤੇ ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸ਼ਾਹੀ ਬੰਦੇ ਜਮੀਨ ‘ਤੇ ਬੈਠਦੇ ਨੇ
ਸੱਸ :-ਵੇ , ਓਹ ਕਿਵੇਂ ?
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ


ਪੱਪੂ ਆਪਣੀ G .F ਨੂੰ date ਤੇ ਸ਼ਮਸ਼ਾਨ ਘਾਟ ਲੈ ਗਿਆ.
ਕੁੜੀ: ਓਏ !!! ਆਹ ਕਿਥੇ ਲੈ ਆਇਆ??
ਪੱਪੂ: ਕਮਲੀਏ !! ਲੋਕੀ ਤਾਂ ਮਰਦੇ ਨੇ ਇਥੇ ਆਉਣ ਲਈ


ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ ” ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ”
ਬਾਬਾ “ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ”


ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?


Best Punjabi jokes

ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*


ਡੁਬਾਉਂਦੇ ਵਕਤ ਜੇਕਰ ਬਿਸਕੁਟ ਟੁੱਟ ਕੇ ਚਾਹ ਵਿੱਚ ਡਿੱਗ ਜਾਵੇ
ਤਾਂ ਕੁੱਝ ਲੋਕ ਏਦਾਂ ਦੁਖੀ ਹੁੰਦੇ ਨੇ ਜਿਵੇਂ ਪੁਰਖਾਂ ਦੀ ਜਾਇਦਾਦ ਹੱਥੋਂ ਨਿਕਲ ਗਈ ਹੋਵੇ


ਪਾਪਾ, ‘‘ਅੱਜ ਤੂੰ ਕਿਹੜਾ ਚੰਗਾ ਕੰਮ ਕੀਤਾ?”
ਪੱਪੂ, ‘‘ਇੱਕ ਆਦਮੀ ਬਸ ਪਿੱਛੇ ਭੱਜ ਰਿਹਾ ਸੀ। ਮੈਂ ਉਸ ਦੇ ਪਿੱਛੇ ਆਪਣਾ ਕੁੱਤਾ ਛੱਡ ਦਿੱਤਾ। ਕੁੱਤੇ ਦੇ ਡਰ ਕਾਰਨ ਉਹ ਹੋਰ ਤੇਜ਼ ਭੱਜਿਆ ਅਤੇ ਬਸ ਫੜ ਲਈ।”


ਇੱਕ ਕੰਜੂਸ ਦੀ ਵੋਹਟੀ ਬਿਮਾਰ ਸੀ,
ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ “ਡਾਕਟਰ ਨੂ ਲੈਂਣ ਜਾ ਰਿਹਾ ਜੇ ਤੈਨੂੰ ਲਗੇ ਕਿ ਤੂ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੁਝਾ ਦਈਂ..”


Punjabi jokes for Whatsapp

ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”


ਨੰਨ੍ਹੀ ਸ਼ਿਵਾਨੀ ਦੀ ਸ਼ਰਾਰਤ ਤੋਂ ਤੰਗ ਆ ਕੇ ਮੰਮੀ ਨੇ ਇੱਕ ਥੱਪੜ ਮਾਰ ਦਿੱਤਾ।
ਕੁਝ ਦੇਰ ਬਾਅਦ ਉਸ ਨੂੰ ਪੁਚਕਾਰਦੇ ਹੋਏ ਸਮਝਾਇਆ, ‘‘ਬੇਟਾ ਗਲਤ ਕੰਮ ਕਰਨ ‘ਤੇ ਮੈਂ ਇਸ ਲਈ ਮਾਰਦੀ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।”
ਸ਼ਿਵਾਨੀ, ‘‘ਮੰਮੀ, ਤੁਸੀਂ ਮੈਨੂੰ ਜ਼ਿਆਦਾ ਪਿਆਰ ਨਾ ਕਰਿਆ ਕਰੋ।”


ਪਤਨੀ ਪਤੀ ਨੂੰ, ‘‘ਤੁਹਾਨੂੰ ਮੈਂ ਇੱਕ ਘੰਟੇ ਤੋਂ ਕੁਝ ਪੁੱਛ ਰਹੀ ਹਾਂ, ਪਰ ਤੁਸੀਂ ਉਬਾਸੀ ਲੈ ਰਹੇ ਹੋ।”
ਪਤੀ, ‘‘ਓਹ …ਮੈਂ ਉਬਾਸੀ ਨਹੀਂ ਲੈ ਰਿਹਾ ਸੀ, ਬੱਸ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੌਕਾ ਹੀ ਨਹੀਂ ਮਿਲ ਰਿਹਾ।”


ਪਤਨੀ ਨੇ ਇੱਕ ਬੋਰਡ ਦੇਖਿਆ-ਬਨਾਰਸੀ ਸਾੜ੍ਹੀਆਂ 10 ਰੁਪਏ, ਨਾਇਲਨ ਅੱਠ ਰੁਪਏ, ਕਾਟਨ ਪੰਜ ਰੁਪਏ।
ਫਿਰ ਖੁਸ਼ ਹੋ ਕੇ ਆਪਣੇ ਪਤੀ ਨੂੰ, ‘‘ਮੈਨੂੰ 500 ਰੁਪਏ ਦਿਓ, ਮੈਂ ਪੰਜਾਹ ਸਾੜ੍ਹੀਆਂ ਖਰੀਦਾਂਗੀ।”
ਪਤੀ, ‘‘ਓਹ ਬੀਰਬਲ ਦੀ ਮਾਂ, ਕੱਪੜੇ ਪ੍ਰੈਸ ਕਰਨ ਵਾਲੇ ਦੀ ਦੁਕਾਨ ਹੈ ਉਹ, ਰੇਟ ਪ੍ਰੈੱਸ ਕਰਨ ਦੇ ਨੇ।”


ਪਤੀ, ‘‘ਸਬਜ਼ੀ ਵਿੱਚ ਲੂਣ ਕਿਉਂ ਨਹੀਂ ਪਾਇਆ?”
ਪਤਨੀ, ‘‘ਸਬਜ਼ੀ ਥੋੜ੍ਹੀ ਸੜ ਗਈ ਸੀ ਨਾ।”
ਪਤੀ, ‘‘…ਤਾਂ ਲੁਣ ਕਿਉਂ ਨਹੀਂ ਪਾਇਆ?”
ਪਤਨੀ, ‘‘ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ।”


Punjabi jokes for fb

ਇੱਕ ਬਿੱਲੀ ਰਾਜੂ ਦਾ ਰਸਤਾ ਕੱਟ ਗਈ ਤਾਂ ਉਹ ਉਥੇ ਰੁਕ ਗਿਆ…।
ਬਿੱਲੀ ਹੱਸਦੇ ਹੋਏ ਬੋਲੀ, ‘‘ਓਏ, ਲੰਘ ਜਾ, ਵਿਆਹ ਤੇਰਾ ਹੋ ਚੁੱਕਾ ਹੈ, ਇਸ ਤੋਂ ਬੁਰਾ ਕੀ ਹੋ ਜਾਵੇਗਾ?”


ਪਤਨੀ, ‘‘ਹੁਣ ਹੱਦ ਹੋ ਗਈ ਹੈ। ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਕਦੀ ਵਾਪਸ ਨਹੀਂ ਆਵਾਂਗੀ।”
ਪਤੀ , ਹੱਸ-ਹੱਸ ਕੇ ਡਿੱਗ ਪਿਆ।
ਪਤੀ, ‘‘ਜਾਣ ਤੋਂ ਪਹਿਲਾਂ ਇੱਕ ਖਬਰ ਸੁਣਦੀ ਜਾ। ਕੱਲ੍ਹ ਤੇਰੀ ਮਾਂ ਵੀ ਤੇਰੇ ਪਾਪਾ ਨਾਲ ਰੁੱਸ ਕੇ ਆਪਣੇ ਪੇਕੇ ਚਲੀ ਗਈ ਹੈ।”


ਸੋਨੂੰ, ‘‘ਵਿਆਹ ਤੋਂ ਪਹਿਲਾਂ ਲੋਕ ਕੀ ਕਰਦੇ ਹਨ?”
ਮੋਨੂੰ, ‘‘ਭਵਿੱਖ ਬਾਰੇ ਸੋਚ ਕੇ ਖੁਸ਼ ਹੁੰਦੇ ਹਨ।”
ਸੋਨੂੰ, ‘‘…ਅਤੇ ਵਿਆਹ ਤੋਂ ਬਾਅਦ?”
ਮੋਨੂੰ, ‘‘ਬੀਤੇ ਸਮੇਂ ਨੂੰ ਯਾਦ ਕਰ ਕੇ ਰੋਂਦੇ ਹਨ।”


Sira Punjabi jokes

ਇੱਕ ਕੁੜੀ ਸਾਨੂੰ ਕਰਦੀ Pyar ਸੀ,
ਸਾਨੂੰ ਵੀ ਤਾਂ ਹੋਏਆ ਇਸ਼ਕ ਦਾ ਬੁਖਾਰ ਸੀ,
ਸਾਨੂੰ ਤੱਕ-ਤੱਕ ਨੀਵੀਂ ਪਾ ਕੇ ਹੱਸਦੀ ਸੀ ਉਹ,
ਲੱਗਾ ਸਾਨੂੰ ਕਰਦੀ #Pyar ਦਾ ਇਜਹਾਰ ਸੀ,
ਪਰ ਉਹ ਤਾਂ ਬਾਅਦ ‘ਚ ਪਤਾ ਲੱਗਾ
ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ…


ਮੈਂ ਆਪਣੀ #GirlFriend ਨੂੰ ਆਪਣਾ #iphone ਵਰਤਣ ਲਈ ਕਦੇ ਨੀ ਦਿੰਦਾ ।
ਕਿਉਂਕਿ
1 ਮੇਰੀ ਕੋਈ GirlFriend ਨੀ ਹੈਗੀ ।
2 ਮੇਰੇ ਕੋਲ Iphone ਵੀ ਨੀ ਹੈਗਾ !!!


ਉਹਨੇ ਭਰੀਆਂ ਅੱਖਾਂ ਨਾਲ ਸਵਾਲ ਕੀਤਾ ਕਿ ਤੂੰ ਮੈਨੂੰ ਛੱਡ ਤਾਂ ਨਹੀ ਜਾਵੇਂਗਾ ?
ਮੈਂ #ਮੁਸਕਰਾ ਕੇ ਕਿਹਾ,
#ਕਮਲੀਏ ਮੈਂ ਤੇ ਪਹਿਲੀਆਂ 4 ਨਹੀ ਛੱਡੀਆਂ ਫਿਰ ਤੈਨੂੰ ਕਿਵੇਂ ਛੱਡ ਦੂੰਗਾ


Read Also: Punjabi Attitude Status


ਜੇ #Pen ਗੁੱਮ ਹੋ ਜਾਵੇ ਤਾਂ ਆਪਾ ਨਵਾਂ Pen ਲੈ ਸਕਦੇ ਹਾਂ_
ਪਰ ਜੇ ਪੈੱਨ ਦਾ ਕੈਪ ਗੁੱਮ ਹੋ ਜਾਵੇ, ਓਹ ਆਪਾ ਨਈ ਲੈ ਸਕਦੇ.
ਏਸ ਲਈ…. ਟਿੱਚਕੂ–ਟਿੱਚਕੂ ਵਾਲਾ ਪੈਨ ਹੀ ਖਰੀਦੋ..!!!
Jago ਗਾਹਕ jago


Att Punjabi jokes

NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..? #NASA : yea..
ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ …? NASA : yeah..
ਭਾਰਤ: ਨਿੰਬੂ – ਮਿਰਚਾਂ ਟੰਗੇ ਸੀ ਮੂਹਰੇ ….? Nasa: No
ਭਾਰਤ : ਫੇਰ ਤਾਂ ਹੋਣਾ ਈ ਸੀ, ਨਜ਼ਰ ਲੱਗ ਗਈ ਹੋਣੀ ਆ


ਮੈਨੂੰ ikK ਕੁੜੀ ਕਹਿੰਦੀ : ਮੇਰਾ ਪੇਜ #LIKE ਕਰੋ
. “I LOVE U ”
. ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ, ਸਿਧਾ ਕਹਿ ਦਿੰਦੀ, #ਕਮਲੀ ਜੀ ਨਾ ਹੋਵੇ ਤਾਂ


ਕਹਿੰਦੀ ਮੈਂ #IELTS ਕਰ ਲਿਆ ਹੈ_ ਹੁਣ ਤੂੰ ਮੇਰੇ ਨਾਲ #English ‘ਚ ਗੱਲ ਕਰਿਆ ਕਰ …
ਮੈਂ ਕਿਹਾ ਠੀਕ ਹੈ… ਆਜਾ ਫੇਰ #Angreji ‘ਚ
ਮੈਂ- Where r u from..
ਉਹ- My Name is Sonali
ਮੈਂ- What is u r name?
ਉਹ- #Sangrur
ਮੈਂ- Do U #LOVE me??
ਉਹ- No i lived with my family__
ਮੈਂ ਕਿਹਾ ਜਾਹ #ਭੈਣੇ ਘਰ ਜਾ


ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ ਬਹੁਤ #ਪਿਆਰ ਕਰਦਾ ਸੀ –
ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ ਡਾਕਖਾਨੇ ‘ ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਮਰ ਜਾਂਦੇ ਨੇ –
. ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
‘ਸਿੱਖਿਆ :- ਜੋਂ ਮਰਜੀ ਲਿਖ ਦਿਉ , #ਵਿਹਲੇ ਸਬ ਕੁੱਝ ਪੜ ਲੈਂਦੇ ਨੇ


Awesome Punjabi jokes

ਜਦੋਂ ਘਰ ਵਾਲੇ ਕੁੜੀ ਦੇਖਣ ਜਾਂਦੇ ਹਨ ਤਦ ਲੱਗਦਾ ਹੈ ਕਿ ਪ੍ਰਚਾਰ ਦੀ ਧੂੰਮ ਮਚੀ ਹੋਵੇ,
ਰਿਸ਼ਤਾ ਪੱਕਾ ਹੋਣ ਉੱਤੇ ਲੱਗਦਾ ਹੈ ਕਿ ਜਿਵੇਂ MLA ਬਣ ਗਿਆ ਹੋਵੇ,
ਅਤੇ ਵਿਆਹ ਦੇ ਉਹ 2 – 4 ਦਿਨ ਲੱਗਦਾ ਹੈ ਜਿਵੇਂ ਹੁਣ ਮੰਤਰੀ ਬਣ ਗਿਆ ਹੋਵੇ,
ਅਤੇ ਵਿਆਹ ਤੋਂ 1 – 2 ਸਾਲ ਬਾਅਦ ਲੱਗਦਾ ਹੈ ਕਿ ਜਿਵੇਂ ਕੋਈ ਘੁਟਾਲਾ ਕਰਕੇ ਫਸ ਗਿਆ ਹੋਵੇ !


ਮਾਸਟਰ : ਸਮੁੰਦਰ ‘ਚ ਨਿੰਬੂ ਦਾ ਦਰਖ਼ਤ ਹੋਵੇ ਤਾਂ ਤੁਸੀਂ ਨਿੰਬੂ ਕਿਵੇਂ ਤੋੜੋਗੇ ?
ਬੱਚਾ : ਚਿੜੀ ਬਣ ਕੇ !
ਮਾਸਟਰ : ਆਦਮੀ ਨੂੰ ਚਿੜੀ ਤੇਰਾ ਬਾਪ ਬਣਾਓ ?
ਬੱਚਾ : ਫੇਰ ਸਮੁੰਦਰ ‘ਚ ਦਰਖ਼ਤ ਤੇਰਾ ਬਾਪ ਲਾਓ !!


ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ


ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾਂ ਪਾਊਂਗਾ?
Doc: ਹਾਂ , ਬਿਲਕੁਲ
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾਂ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

ਸ਼ਰਾਬੀ ਪਿਓ ਆਪਣੇ ਬੱਚਿਆਂ ਨੂੰ ਕਵਿਤਾ ਸਿੱਖਾ ਰਿਹਾ ਸੀ, ਮੱਛਲੀ ਜਲ ਕੀ ਰਾਣੀ ਹੈ..ਰਾਤ ਨੂੰ ਤੱਲ ਕੇ ਖਾਣੀ ਹੈ।


Punjabi Funny Status

Punjabi Attitude Status

Click for more: trending status

Leave a Reply

Share